Monday, February 6, 2012

ਰਾਤਾਂ ਦੀ ਧੂਣੀ ਧੁਖਦੀ ਰਹਿੰਦੀ, ਧੁਖਦੀ ਕੱਲੀ ਕਾਰੀ ..
ਨਾ ਚੁਲ੍ਹੇ ਦੀ ਰਾਖ ਹੈ ਬਣਦੀ, ਨਾ ਇਹ ਬਣੇ ਚਿੰਗਾਰੀ

ਰਾਤਾਂ ਦੀ ਧੂਣੀ ਧੁਖਦੀ ਰਹਿੰਦੀ, ਧੁਖਦੀ ਸਿੱਲਾ ਸਿੱਲਾ
ਨਾ ਸਿਆਲਾਂ ਦੀ ਜੂਹ ਹੁਣ ਭਾਉਂਦੀ,ਨਾ ਗੋਰਖ ਦਾ ਟਿੱਲਾ

ਰਾਤਾਂ ਦੀ ਧੂਣੀ ਧੁਖਦੀ ਰਹਿੰਦੀ, ਧੁਖਦੀ ਕਈ ਕਈ ਰਾਤਾਂ
ਥੱਕੀ ਥੱਕੀ ਸਰਘੀ ਚੜ੍ਦੀ , ਤੇ' ਖੁਸ਼ਕ ਜੇਹੀਆਂ ਪ੍ਰਭਾਤਾਂ..Balvinder Singh

No comments:

Post a Comment