Wednesday, April 25, 2012

Gazal by Abaad Nabeel Shaad

ਸੂਰਜ ਨਾਲ ਮੈਂ ਜਦ ਵੀ ਅੱਖ ਮਿਲਾਈ ਏ।
ਤੇਰੇ ਮੁਖ ਦੀ ਲਾਲੀ ਨਜ਼ਰੀਂ ਆਈ ਏ।
ਕਿੰਨੇ ਈਂ ਸੱਪ ਮੁੱਢ ਦੁਆਲੇ ਬੈਠੇ ਨੇ,
ਚੰਗੀ ਰਾਤ ਦੀ ਰਾਣਿ ਵਿਹੜੇ ਲਾਈ ਏ।
ਹੱਥੀਂ ਜੁੱਸਾ ਵਿੰਨਿਆਂ ਅੰਦਰੋਂ ਬਾਹਰੋਂ ਮੈਂ,
ਹੱਥੀਂ ਦਿਲ ਦੇ ਬੂਹੇ ਥੋਹਰ ਉਗਾਈ ਏ।
ਮੈਂ ਪਿੰਡੇ 'ਤੇ ਦਰਦ ਹੰਢਾਏ ਵੇਲੇ ਦੇ,
ਮੈਂ ਪਿੰਡੇ 'ਤੇ ਅੰਬਰ ਵੇਲ ਚੜਾਈ ਏ।
ਏਸ ਤੋਂ ਵਧ ਕੇ 'ਸ਼ਾਦ' ਮੈਂ ਕੱਲਾ ਕੀ ਹੁੰਦਾ,
ਆਪਣੀ ਲਾਸ਼ ਵੀ ਮੈਂ ਆਪੇ ਦਫ਼ਨਾਈ ਏ।
----ਅਬਾਦ ਨਬੀਲ ਸ਼ਾਦ

No comments:

Post a Comment