Wednesday, April 25, 2012

Gazal by Ahmed Zafar

ਆਪਣੀ ਮੌਤ ਦਾ ਮੰਜ਼ਰ ਲੈ ਕੇ ਟੁਰਦਾ ਰਹੁ।
ਸੀਨੇ ਅੰਦਰ ਖ਼ੰਜਰ ਲੈ ਕੇ ਟੁਰਦਾ ਰਹੁ।

ਚੰਨ ਕਦੀ ਤੇ ਸ਼ੀਸ਼ਾ ਵੇਖਣ ਆਵੇਗਾ,
ਅੱਖਾਂ ਵਿਚ ਸਮੁੰਦਰ ਲੈ ਕੇ ਟੁਰਦਾ ਰਹੁ।

ਜ਼ੁਲਫ਼ਾਂ ਅੰਦਰ ਫੁੱਲ ਸਜਾਂਦਾ ਰਹਿੰਦਾ ਸੈਂ,
ਹੱਥਾਂ ਦੇ ਵਿੱਚ ਪੱਥਰ ਲੈ ਕੇ ਟੁਰਦਾ ਰਹੁ।

ਪਲਕਾਂ ਉੱਤੇ ਨਗ ਜੋ ਉਹਦੀ ਯਾਦ ਦੇ ਨੇ,
ਰਤ ਰੰਗੀ ਹਰ ਅੱਥਰ ਲੈ ਕੇ ਟੁਰਦਾ ਰਹੁ।

ਸੋਚ ਦੇ ਵਿਚ 'ਜ਼ਫ਼ਰ' ਜੇ ਵੰਡਾਂ ਪਾਈਆਂ ਨੇ,
ਅਪਣਾ ਵੱਖ ਮੁਕੱਦਰ ਲੈ ਕੇ ਟੁਰਦਾ ਰਹੁ।

No comments:

Post a Comment