Wednesday, April 25, 2012

Gazal by Raauaf Shekh

ਦਰਿਆ ਦੇ ਏਸ ਪਾਰ ਤੋਂ ਉਸ ਪਾਰ ਤੀਕ ਸਾਂ।
ਡੁਬਦੇ ਹੋਏ ਜ਼ਮੀਰ ਦੀ ਚੁਪ-ਚਾਪ ਤੀਕ ਸਾਂ।

ਦੂਰੀ ਨੇ ਮੇਰੀ ਸੋਚ ਦਾ ਅੰਦਾਜ਼ ਬਦਲਿਆ,
ਜਦ ਤੀਕ ਮੈਂ ਤੇਰੇ ਨਾਲ ਸਾਂ ਤਦ ਤੀਕ ਠੀਕ ਸਾਂ।

ਇਕਲਾਪਿਆਂ ਦੀ ਅੱਗ ਵਿੱਚ ਸੜਣਾ ਨਸੀਬ ਸੀ,
ਯਾਰੀ ਤੇ ਦੁਸ਼ਮਣੀ ਦੇ ਵਿਚਕਾਰ ਲੀਕ ਸਾਂ।

ਬੇਗ਼ਰਜ਼ੀਆਂ ਦਾ ਢੌਂਗ ਰਚਾ ਕੇ ਜ਼ਮੀਨ 'ਤੇ,
ਖ਼ੁਦਗ਼ਰਜ਼ੀਆਂ ਦੇ ਅਰਸ਼ 'ਤੇ ਆਪਣੀ ਉਡੀਕ ਸਾਂ।

ਪਰਕਾਰ ਲੈ ਕੇ ਮੈਨੂੰ ਜ਼ਮਾਨੇ ਨੇ ਪਰਖਿਆ,
ਮੈਂ ਦਾਇਰੇ 'ਚ ਸਾਂ ਮਗਰ ਨੁਕਤਾ ਬਰੀਕ ਸਾਂ।

ਜਿਸਨੇ ਸਮੇਂ ਦੀ ਜੀਭ ਤੋਂ ਗੁਫ਼ਤਾਰ ਖੋਹ ਲਈ,
ਮੈਂ ਵੀ ਤੇ ਉਹਦੇ ਜੁਰਮ ਦੇ ਅੰਦਰ ਸ਼ਰੀਕ ਸਾਂ।

ਸੱਚਾਈਆਂ ਦੇ ਇਲਮ ਦਾ ਵੰਡਣਗੇ ਚਾਨਣਾ,
ਮੈਂ 'ਰਊਫ਼' ਜੋ ਕਿਤਾਬ ਵਿਚ ਅੱਖਰ ਉਲੀਕਸਾਂ।
-----ਰਊਫ਼ ਸ਼ੇਖ਼

No comments:

Post a Comment