Sunday, June 24, 2012

*ਹੈ ਬਣਦੈ ਰੁੱਖ ਉਹ ਹੀ ਬੀਜ , ਜੋ ਮਿੱਟੀ 'ਚ ਰਲ ਜਾਂਦੈ
ਪਵਾਂਦੈ ਛੇਕ ਜਿਹੜਾ ਬਾਂਸ , ਉਹ ਹੀ ਬੰਸਰੀ ਹੁੰਦੈ... ਹਰਦਿਆਲ ਸਾਗਰ

 *ਵਿੱਚ ਸੰਦੂਕਾਂ ਸਾਂਭ ਲਏ ਨੇ ਵੰਡ ਕੇ ਦਰੀਆਂ ਖੇਸ ,
ਧੀਆਂ ਪੁੱਤਰਾਂ ਸਿਰਜ ਲਿਆ ਹੈ ਘਰ ਅੰਦਰ ਪਰਦੇਸ .. ਕੁਲਵੰਤ ਔਜਲਾ

*ਮੈਂ ਵਗਿਆ ਹਾਂ ਤਾਂ ਦਰਿਆ ਬਣ ਕੇ ਖੇਤ ਸਿੰਜੇ ਨੇ
ਜੇ ਮੈਂ ਰਹਿੰਦਾ ਖਲੋਤਾ ਰੇਤ ਨੇ ਹੀ ਪੀ ਲਿਆ ਹੁੰਦਾ.. ਸੁਨੀਲ ਚੰਦਿਆਣਵੀ

*ਜੇ ਮਿੱਟੀ ਤਾਂ ਮਣਾਂ ਮੂਹੀਂ, ਜੇ ਲੱਕੜ ਤਾਂ ਮਣਾਂ ਮੂਹੀਂ
ਹੈ ਮੁਰਦਾ ਮੰਗਦਾ, ਮੁਰਦਾ ਵੀ ਕਿੰਨਾ ਲਾਲਚੀ ਹੁੰਦਾ ... ਹਰਦਿਆਲ ਸਾਗਰ

*ਭਲਾ ਹੈ ਪਾਣੀਆਂ ਹੇਠ ਹਮੇਸ਼ਾ ਰੇਤ ਰਹੀ
ਭਲਾ ਹੈ ਭੇਤ ਦੀ ਇਹ ਗੱਲ ਹਮੇਸ਼ਾ ਭੇਤ ਰਹੀ
ਕਿ ਤੇਰਾ ਜ਼ਿਕਰ ਜੇ ਲਫ਼ਜ਼ਾਂ ਦੇ ਵਿੱਚ ਸਮਾ ਸਕਦਾ,
ਤਾਂ ਹੁਣ ਨੂੰ ਕਹਿ ਲਿਆ ਹੁੰਦਾ, ਸੁਣਾ ਲਿਆ ਹੁੰਦਾ...ਵਿਜੇ ਵਿਵੇਕ

*ਮੇਰੇ ਅੰਦਰ ਅਨੇਕਾਂ ਅਣਪਛਾਤੇ ਲੋਕ ਰਹਿੰਦੇ ਨੇ,
ਹਰੇਕ ਦਿਨ ਹੋਰ ਬੰਦਾ ਹੋਰ ਬੂਹਾ ਖੋਲ ਕੇ ਨਿੱਕਲੇ.. ਗੁਰਤੇਜ ਕੋਹਾਰਵਾਲਾ

No comments:

Post a Comment