Sunday, June 24, 2012

*ਮੈਂ ਦਰਦ ਕਹਾਣੀ ਰਾਤਾਂ ਦੀ , ਮੈਨੂੰ ਕੋਈ ਸਵੇਰਾ ਕੀ ਜਾਣੇ ,
ਜੋ ਰਾਤ ਪਈ ਸੌਂ ਜਾਂਦਾ ਏ , ਉਹ ਪੰਧ ਲਮੇਰਾ ਕੀ ਜਾਣੇ .. ਸੁਰਜੀਤ ਰਾਮਪੁਰੀ

*ਝੜ ਰਹੇ ਪੱਤਿਆਂ ਨੂੰ ਇਸ ਗੱਲ 'ਤੇ ਬੜਾ ਇਤਰਾਜ਼ ਹੈ ,
ਇਹ ਨਵੇਂ ਪੱਤੇ ਨਿਕਲਦੇ ਸਰ ਸਿਖਰਾਂ ਹੋ ਗਏ... ਰਬਿੰਦਰ ਮਸ਼ਰੂਰ

*ਕੰਡਾ ਜੋ ਦਿਲ ਵਿੱਚ ਖੁੱਭਿਆ ਸਭ ਬੇਖ਼ਬਰ ਰਹੇ,
ਸੀਨੇ 'ਤੇ ਟੰਗੇ ਫੁੱਲ ਦੀ ਚਰਚਾ ਚੁਫ਼ੇਰੇ ਹੈ .. ਹਰਦਿਆਲ ਸਾਗਰ

*ਕੁੰਡਾ ਜਿੰਦਾ ਮਾਰ ਕੇ ਬੂਹਾ ਢੋਇਆ ਸੀ ,
ਉੱਤੇ ਜੀ ਆਇਆਂ ਨੂੰ ਲਿਖਿਆ ਹੋਇਆ ਸੀ .. ਸੁਰਜੀਤ ਪਾਤਰ

*ਬੜੀ ਹੀ ਪਾਰਦਰਸ਼ੀ ਉਸਨੇ ਕੀਤੀ ਵਸੀਅਤ ਹੈ ,
ਕਿ ਹਰ ਤੋਤਾ ਸਮਝਦੈ, ਪਿੰਜਰਾ ਉਸਦੀ ਵਿਰਾਸਤ ਹੈ.. ਸੁਰਜੀਤ ਜੱਜ

No comments:

Post a Comment