Friday, October 4, 2013

A Poem by Shiv Raj Ludhianvi

ਭੁਖੀਆਂ ਅੱਖਾਂ ਨੰਗੀਆਂ ਅੱਖਾਂ
ਰੰਗ ਹਵਸ ਦੇ ਰੰਗੀਆਂ ਅੱਖਾਂ
ਨਾਲ ਮੋਹੱਬਤ ਭਰੀਆਂ ਭਰੀਆਂ 
ਕਿਥੋਂ ਲਭੀਏ ਚੰਗੀਆਂ ਅੱਖਾਂ

ਇਸ਼ਕ਼ ਇਸ਼ਕ਼ ਹੈ ਕਰਦੀ ਦੁਨੀਆਂ
ਇਸ਼ਕ਼ ਕਿਸੇ ਦੇ ਵੱਸ ਦਾ ਨਈਂ
ਖੁਦ ਹੀ ਯਾਰ ਤਮਾਸ਼ਾ ਬਣਕੇ 
ਭੋਰਾ ਨਾ ਇਹ ਸੰਗੀਆਂ ਅੱਖਾਂ

ਮੇਰੀ ਕੀ ਔਕਾਤ ਭਲਾਂ ਮੈਂ
ਖੁਦ ਨੂੰ ਸੂਰਜ ਆਖ ਸਕਾਂ
ਆਪਣਾ ਅੰਦਰ ਦੇਖਣ ਨੂੰ ਮੈਂ
ਯਾਰ ਖੁਦਾ ਤੋਂ ਮੰਗੀਆਂ ਅੱਖਾਂ

ਦਰ ਦਰ ਉੱਤੇ ਰੁਲਦੀ ਦੇਖੀ
ਬੁੱਢੀ " ਮਾਂ" ਮਜਬੂਰ ਕੋਈ
ਕਿਸੇ ਦੀ ਪਥਰ ਅੱਖ ਨਾਂ ਰੋਈ
ਦੇਖ ਦੇਖ ਸਭ ਲੰਘੀਆਂ ਅੱਖਾਂ
ਭੁਖੀਆਂ ਅਖਾਂ ਨੰਗੀਆਂ ਅੱਖਾਂ
ਰੰਗ ਹਵਸ ਦੇ ਰੰਗੀਆਂ ਅੱਖਾਂ
ਨਾਲ ਮੋਹੱਬਤ ਭਰੀਆਂ ਭਰੀਆਂ
ਕਿਥੋਂ ਲਭੀਏ ਚੰਗੀਆਂ ਅੱਖਾਂ .................ਸ਼ਿਵ ਰਾਜ ਲੁਧਿਆਨਵੀ

1 comment: