Sunday, January 10, 2016

ਜਯੂਨੀ ਤਕਾਮੀ ਦੀ ਜਾਪਾਨੀ ਕਵਿਤਾ

ਤੈਨੂੰ ਪਿਆਰ ਕਰਦਿਆਂ...
ਮੈਂ ਲਿਖਦੀ ਹਾਂ ਚੰਗਾ ਆਮਲੇਟ ਖਾਂਦੀ ਹਾਂ ਗਰਮ ਕਵਿਤਾ ਤੈਨੂੰ ਪਿਆਰ ਕਰਦਿਆਂ...
ਕਾਰ ਦੇ ਕਰਦੀ ਹਾਂ ਬਟਨ ਬੰਦ ਚਲਾਉਂਦੀ ਹਾਂ ਕੋਟ, ਮੀਂਹ 'ਚ ਤੈਨੂੰ ਪਿਆਰ ਕਰਦਿਆਂ
ਲਾਲ ਬੱਤੀ 'ਤੇ ਤੁਰ ਪੈਂਦੀ ਹਾਂ ਤੇ ਹਰੀ 'ਤੇ ਖੜੀ ਹੋ ਜਾਂਦੀ ਹਾਂ ਕਿਸੇ ਥਾਂ ਤੈਰ ਰਹੀ ਹਾਂ ਇਥੇ ਉਥੇ ਤੈਨੂੰ ਪਿਆਰ ਕਰਦਿਆਂ
ਜੂੜਾ ਕਰਦੀ ਹਾਂ ਬਿਸਤਰੇ ਦਾ ਤੇ ਵਿਛਾ ਦਿੰਦੀ ਹਾਂ ਕੇਸ ਆਪਣੇ ਪਰਵਾਹ ਨਹੀਂ ਕਿਸੇ ਦੀ ਤੈਨੂੰ ਪਿਆਰ ਕਰਦਿਆਂ....

No comments:

Post a Comment