Sunday, January 10, 2016

ਇਕ ਈਰਾਨੀ ਗੀਤ

ਉਸਨੂੰ ਪੈਗਾਮ ਮਿਲਿਆ.... " ਕਰਾਰਾਂ ਵਾਲੀਏ , ਮੈਂ ਪੰਧ ਚੀਰ ਕੇ ਔਣਾ ਦੱਸ ਕੀ ਲਿਆਵਾਂ ? ਜੋ ਤੈਨੂੰ ਪਰਵਾਨ ਹੋਵੇ ਤੇ ਤੇਰੀ ਨਿਗਾਹ - ਕੁਝ ਮਿਹਰਬਾਨ ਹੋਵੇ...." ਤੇ ਉਸਨੇ ਕਿਹਾ - " ਕਰਾਰਾਂ ਵਾਲਿਆ , ਮੈਨੂੰ ਇਕ ਬਾਰੀ ਲਿਆ ਦੇ .. ਮੈਂ ਅੰਬਰ ਵੇਖਣਾ ਚਾਹੁੰਦੀ.. ਤੇ ਇਹ ਜੁ ਕੰਧਾਂ ਹੁੰਦੀਆਂ ਇਕ ਬਾਰੀ ਮੰਗਦੀਆਂ......."

No comments:

Post a Comment